Skip survey header

ਕੋਵਿਡ - 19 ਪਲਸ ਸਰਵੇਖਣ #2

ਕੋਵਿਡ -19 ਪਲਸ ਸਰਵੇ - ਚੱਲ ਰਹੇ ਪ੍ਰਭਾਵਾਂ ਨੂੰ ਮਾਪਣਾ

ਇਹ ਪ੍ਰਤੱਖ ਹੈ ਕਿ ਕੋਵਿਡ - 19  ਮਹਾਂਮਾਰੀ ਨੇ ਸਾਡੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਬੇਮਿਸਾਲ ਬਦਲਾਅ ਲਿਆਂਦੇ ਹਨ| ਸਾਨੂੰ ਉਮੀਦ ਹੈ ਕਿ ਤੁਸੀਂ ਤੇ ਤੁਹਾਡੇ ਆਪਣੇ ਸੁਰੱਖਿਅਤ ਰਹਿ ਰਹੇ ਹੋ| ਸਿਟੀ ਓਫ ਵੇਨਕੂਵਰ ਮਹਾਂਮਾਰੀ ਦਾ ਜਵਾਬ ਦੇ ਰਿਹਾ ਹੈ, ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੰਮ ਕਰ ਰਿਹਾ ਹੈ, ਅਤੇ ਹਰੇਕ  ਦੀ ਦੇਖਭਾਲ ਵਿੱਚ ਮੱਦਦ ਕਰ ਰਿਹਾ ਹੈ ਜਿਨ੍ਹਾਂ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਵੀ ਸ਼ਾਮਿਲ ਹਨ| ਹੁਣ ਅਸੀਂ ਸਾਵਧਾਨੀ ਨਾਲ ਅਤੇ ਪੜਾਅ-ਬੱਧ ਤਰੀਕੇ ਨਾਲ ਕੁਝ ਇੱਕ ਸੁਵਿਧਾਵਾਂ ਨੂੰ ਖੋਲ੍ਹ ਰਹੇ ਹਾਂ ਅਤੇ ਸਿਟੀ ਦੀਆਂ ਕੁਝ ਸੇਵਾਵਾਂ ਨੂੰ ਮੁੜ ਆਰੰਭ ਕਰ ਰਹੇ ਹਾਂ, ਅਤੇ ਸਭ ਦੀ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦੇਣਾ ਜਾਰੀ ਰਹੇਗਾ|

ਸਿਟੀ ਓਫ ਵੈਨਕੂਵਰ ਤੁਹਾਡੇ ਉੱਤੇ ਪੈ ਰਹੇ ਕੋਵਿਡ - 19 ਦੇ ਪ੍ਰਭਾਵ ਨੂੰ ਅਤੇ ਸਿਟੀ ਬਾਰੇ ਅਤੇ ਵੈਨਕੂਵਰ ਨੂੰ "ਮੁੜ ਆਰੰਭ" ਬਾਰੇ ਤੁਹਾਡੇ ਵਿਚਾਰਾਂ ਨੂੰ  ਸਮਝਣਾ ਚਾਹੁੰਦੀ ਹੈ|
ਅਜਿਹਾ ਕਰਨ ਲਈ ਅਸੀਂ ਕੋਵਿਡ - 19 ਪਲਸ ਸਰਵੇਖਣ ਪੇਸ਼ ਕਰ ਰਹੇ ਹਾਂ - ਇੱਕ ਸਰਵੇਖਣ  ਜੋ ਕਿ ਅਸੀਂ ਹਰ ਤਿੰਨ ਹਫ਼ਤਿਆਂ ਬਾਅਦ ਕਰਾਂਗੇ ਅਤੇ ਤੁਹਾਨੂੰ ਇਹਨਾਂ ਵਿਸ਼ਿਆਂ ਬਾਰੇ ਸਵਾਲ ਪੁੱਛਾਂਗੇ| ਇਸ ਸਰਵੇਖਣ ਨੂੰ ਇੱਕ ਤੋਂ ਜ਼ਿਆਦਾ ਵਾਰੀ ਦੁਹਰਾਉਣ ਨਾਲ, ਅਸੀਂ ਇਹ ਮਹਿਸੂਸ ਕਰ ਸਕਾਂਗੇ ਕਿ ਸਮੇਂ ਦੇ ਨਾਲ ਵੈਨਕੂਵਰ ਨਿਵਾਸੀਆਂ ਦਾ ਰਵੱਈਆ ਅਤੇ ਵਿਵਹਾਰ ਕਿਸ ਤਰ੍ਹਾਂ ਬਦਲ ਰਿਹਾ ਹੈ|

ਕੋਵਿਡ - 19 ਪਲਸ ਸਰਵੇਖਣ ਵਿੱਚ ਤੁਹਾਡੀ ਪ੍ਰਤਿਕਿਰਿਆ ਇਹਨਾਂ ਬਾਰੇ ਸੂਝ ਦਿੰਦੇ ਹੋਏ  ਸਾਡੇ ਫੈਸਲਾ ਲੈਣ ਵਾਲਿਆਂ ਨੂੰ ਜਾਣਕਾਰੀ ਪ੍ਰਦਾਨ ਕਰੇਗੀ: ਵੈਨਕੂਵਰ ਦੇ ਨਿਵਾਸੀਆਂ ਅਤੇ ਵਪਾਰਾਂ ਦੀ ਮੌਜੂਦਾ ਸਮਾਜਕ ਅਤੇ ਆਰਥਿਕ ਸੱਚਾਈ, ਕੋਵਿਡ - 19 ਨਾਲ ਸਬੰਧਿਤ ਰਵੱਈਆ ਅਤੇ ਵਿਵਹਾਰ, ਅਤੇ ਸਿਟੀ ਨਾਲ ਸਬੰਧਿਤ ਤੁਹਾਡੇ ਵਿਚਾਰ ਅਤੇ ਤਰਜੀਹ|

ਕਿਰਪਾ ਕਰਕੇ ਕੋਵਿਡ - 19 ਨਾਲ ਸਬੰਧਿਤ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕਰੋ|