ਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਲੋਕਾਂ ਖਿਲਾਫ ਇਤਿਹਾਸਕ ਵਿਤਕਰਾ
ਕੀ ਤੁਸੀਂ ਵੈਨਕੂਵਰ ਨਾਲ ਸੰਬੰਧ ਰੱਖਣ ਵਾਲੇ ਦੱਖਣੀ ਏਸ਼ੀਅਨ ਕੈਨੇਡੀਅਨ ਮੂਲ ਦੇ ਵਿਅਕਤੀ ਹੋ (ਜਿਵੇਂ ਕਿ ਵੈਨਕੂਵਰ ਵਿਚ ਰਹਿੰਦੇ ਹੋ, ਕੰਮ ਕਰਦੇ ਹੋ, ਇੱਥੇ ਜਾਂਦੇ ਹੋ ਜਾਂ ਇੱਥੇ ਪਰਿਵਾਰ ਹੈ, ਆਦਿ)? ਅਸੀਂ ਸਮਝਦੇ ਹਾਂ ਕਿ ਹਰ ਕੋਈ 'ਦੱਖਣੀ ਏਸ਼ੀਅਨ ਕੈਨੇਡੀਅਨ' ਸ਼ਬਦ ਨਾਲ ਆਪਣੀ ਪਛਾਣ ਨਹੀਂ ਕਰਵਾਉਂਦਾ। ਸਾਡੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਵਿਚ ਹੋਰ ਪੜ੍ਹੋ।
ਅਸੀਂ ਹੇਠ ਲਿਖਿਆਂ ਬਾਰੇ ਹੋਰ ਜਾਣਨ ਲਈ ਸੰਪਰਕ ਕਰ ਰਹੇ ਹਾਂ:
- ਵੈਨਕੂਵਰ ਵਿੱਚ ਮੌਜੂਦਾ ਅਤੇ ਇਤਿਹਾਸਕ ਵਿਤਕਰੇ ਦੇ ਤੁਹਾਡੇ ਅਨੁਭਵ ਅਤੇ ਤੁਹਾਡੇ `ਤੇ ਅਸਰ; ਅਤੇ
- ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਲਈ ਸ਼ਹਿਰ ਵਲੋਂ ਸੱਭਿਆਚਾਰਕ ਸੁਧਾਰ ਕਰਨ ਦੇ ਸੰਭਾਵੀ ਮੌਕੇ। ਸੱਭਿਆਚਾਰਕ ਸੁਧਾਰ ਵੈਨਕੂਵਰ ਸ਼ਹਿਰ ਦੇ ਕਾਰਜਾਂ, ਨੀਤੀਆਂ ਜਾਂ ਪ੍ਰੋਗਰਾਮਾਂ ਕਰਕੇ ਸੱਭਿਆਚਾਰਕ ਭਾਈਚਾਰਿਆਂ ਵਲੋਂ ਅਨੁਭਵ ਕੀਤੀਆਂ ਗਈਆਂ ਸਿਸਟਮਬੱਧ ਬੰਦਸ਼ਾਂ ਅਤੇ ਵਿਤਕਰੇ ਜਾਂ ਇਤਿਹਾਸਕ ਗਲਤੀਆਂ ਦੇ ਨੁਕਸਾਨ ਨੂੰ ਪਛਾਣਦਾ ਅਤੇ ਇਨ੍ਹਾਂ ਨਾਲ ਨਜਿੱਠਦਾ ਹੈ।
ਤੁਹਾਡੇ ਜਵਾਬ ਸਾਨੂੰ ਆਪਣੇ ਕੰਮ ਦੀ ਪਲੈਨ ਬਣਾਉਣ, ਲਾਗੂ ਕਰਨ ਅਤੇ ਮੁਲਾਂਕਣ ਕਰਨ ਅਤੇ ਸਾਡੇ ਸ਼ਹਿਰ ਵਿੱਚ ਦੱਖਣੀ ਏਸ਼ੀਅਨ ਕੈਨੇਡੀਅਨ ਭਾਈਚਾਰਿਆਂ ਵਿਰੁੱਧ ਇਤਿਹਾਸਕ ਅਤੇ ਜਾਰੀ ਵਿਤਕਰੇ ਦੇ ਅਸਰ ਨਾਲ ਨਜਿੱਠਣ ਵਿੱਚ ਮਦਦ ਕਰਨਗੇ। ਸ਼ਹਿਰ ਦੇ ਕਾਰਜ ਖੇਤਰ ਵਿੱਚ ਕੀ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਲਈ, ਕਿਰਪਾ ਕਰਕੇ ਆਮ ਪੁੱਛੇ ਜਾਂਦੇ ਸਵਾਲਾਂ `ਤੇ ਵਿਚਾਰ ਕਰੋ।
ਜਿਵੇਂ ਜਿਵੇਂ ਉੱਦਮ ਕੀਤੇ ਜਾਣਗੇ, ਇਸ ਕੰਮ ਦੀ ਨਵੀਂ ਜਾਣਕਾਰੀ ਸ਼ਹਿਰ ਦੇ ਵੈੱਬਸਾਈਟ 'ਤੇ ਸਾਂਝੀ ਕੀਤੀ ਜਾਵੇਗੀ। ਜੇ ਤੁਹਾਡੇ ਕੋਈ ਸਵਾਲ ਹੋਣ ਤਾਂ ਕਿਰਪਾ ਕਰਕੇ ਸਾਨੂੰ act@vancouver.ca 'ਤੇ ਈਮੇਲ ਕਰੋ।
ਤੁਸੀਂ ਕਿਸੇ ਵੀ ਸਵਾਲ ਨੂੰ ਛੱਡ ਸਕਦੇ ਹੋ। ਸਰਵੇ ਨੂੰ ਪੂਰਾ ਕਰਨ ਲਈ ਤਕਰੀਬਨ 15-20 ਮਿੰਟ ਲੱਗਣਗੇ। ਸਰਵੇ ਦੇ ਅੰਤ ਵਿੱਚ, $100 ਦਾ ਇਕ ਗਿਫਟ ਕਾਰਡ ਜਿੱਤਣ ਦੇ ਮੌਕੇ ਲਈ ਆਪਣੀ ਈਮੇਲ ਦਰਜ ਕਰਨ ਲਈ ਤੁਹਾਡਾ ਸੁਆਗਤ ਹੈ।
ਇਹ ਜਾਣਕਾਰੀ ਵਿਅਕਤੀਆਂ ਦੀ ਪਛਾਣ ਕਰਨ ਲਈ ਨਹੀਂ ਵਰਤੀ ਜਾਵੇਗੀ ਕਿਉਂਕਿ ਤੁਹਾਡੀ ਭੇਤਦਾਰੀ ਸਾਡੇ ਲਈ ਮਹੱਤਵਪੂਰਨ ਹੈ। ਕਿਸੇ ਦੀ ਪਛਾਣ ਕਰਵਾਉਣ ਵਾਲੀ ਜਾਣਕਾਰੀ ਕਦੇ ਵੀ ਸੰਖੇਪ ਰਿਪੋਰਟਾਂ ਵਿੱਚ ਸ਼ਾਮਲ ਨਹੀਂ ਕੀਤੀ ਜਾਂਦੀ ਅਤੇ ਨਿੱਜੀ ਜਾਣਕਾਰੀ ਜਿਵੇਂ ਕਿ ਪੋਸਟਲ ਕੋਡ, ਨਾਂ ਅਤੇ ਈਮੇਲ ਐਡਰੈਸ ਸਾਂਝੇ ਨਹੀਂ ਕੀਤੇ ਜਾਣਗੇ। ਵੈਨਕੂਵਰ ਸ਼ਹਿਰ ਦੀ ਪ੍ਰਾਈਵੇਸੀ ਪੌਲਸੀ ਤੁਹਾਡੀ ਭੇਤਦਾਰੀ ਦੀ ਰੱਖਿਆ ਕਰਨ ਲਈ ਸਾਡੇ ਵਾਅਦੇ ਬਾਰੇ ਦੱਸਦੀ ਹੈ।
ਕਿਰਪਾ ਕਰਕੇ ਵਿਤਕਰੇ ਅਤੇ ਨਸਲਵਾਦ 'ਤੇ ਵਿਚਾਰ ਕਰਦੇ ਸਮੇਂ ਆਪਣੀ ਤੰਦਰੁਸਤੀ ਦਾ ਧਿਆਨ ਰੱਖੋ। ਮਦਦ ਕਰਨ ਵਾਲੇ ਵਸੀਲੇ Government of BC ਵੈੱਬਸਾਈਟ ਅਤੇ ਸ਼ਹਿਰ ਦੇ Anti-racism & Cultural Redress ਵੈੱਬਸਾਈਟ 'ਤੇ ਉਪਲਬਧ ਹਨ।